ਗੁਰਦਾਸਪੁਰ ਦੇ ਹਰਚੋਵਾਲ 'ਚ ਸਿੱਖ ਲਿਟਰੇਚਰ ਦੀ ਵੰਡ

ਗੁਰਦਾਸਪੁਰ ਦੇ ਹਰਚੋਵਾਲ 'ਚ ਸਿੱਖ ਲਿਟਰੇਚਰ ਦੀ ਵੰਡ

ਅੱਜ 12 ਫਰਵਰੀ 2025 ਨੂੰ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਦੇ ਸਰਕਲ ਬਾਬਾ ਬਕਾਲਾ ਦੀ ਟੀਮ ਨੇ ਗੁਰਦਾਸਪੁਰ ਜਿਲ੍ਹੇ ਦੇ ਹਰਚੋਵਾਲ ਕਸਬੇ ਵਿੱਚ ਫੀਲਡ ਵਰਕ ਕੀਤਾ। ਇਸ ਮੁਹਿੰਮ ਤਹਿਤ ਟੀਮ ਨੇ ਸਿੱਖ ਧਰਮ ਅਤੇ ਗੁਰਮਤਿ ਪ੍ਰਚਾਰ ਨੂੰ ਹੋਰ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ।


ਇਸ ਦੌਰਾਨ 41 ਨਵੇਂ ਪਾਠਕਾਂ ਨੇ "ਸਿੱਖ ਫੁਲਵਾੜੀ" ਮੈਗਜ਼ੀਨ ਦੀ ਸਬਸਕ੍ਰਿਪਸ਼ਨ ਲਈ ਬੁੱਕਿੰਗ ਕਰਵਾਈ। ਟੀਮ ਵਲੋਂ ਇਲਾਕੇ ਵਿੱਚ ਮੁਫ਼ਤ ਧਾਰਮਿਕ ਲਿਟਰੇਚਰ ਵੀ ਵੰਡਿਆ ਗਿਆ ਤਾਂ ਜੋ ਲੋਕ ਗੁਰਮਤਿ ਸਿਧਾਂਤਾਂ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰ ਸਕਣ।


ਇਸ ਟੀਮ ਵਿੱਚ ਇੰਦਰਜੀਤ ਸਿੰਘ, ਰਘਬੀਰ ਸਿੰਘ, ਦਲਜੀਤ ਸਿੰਘ ਅਤੇ ਕੈਪਟਨ ਸਿੰਘ ਅਦਿਆ ਸ਼ਾਮਲ ਸਨ, ਜਿਨ੍ਹਾਂ ਨੇ ਗੁਰਮਤਿ ਪ੍ਰਚਾਰ ਵਿੱਚ ਆਪਣੀ ਭੂਮਿਕਾ ਨਿਭਾਈ।


Posted By: SMC Bureau