ਸਿੱਖ ਮਿਸ਼ਨਰੀ ਕਾਲਜ ਦੇ ਕਵੀਸ਼ਰ ਜਥੇ ਵੱਲੋਂ ਰੂਹਾਨੀ ਕਵੀਸ਼ਰੀ ਪ੍ਰਸਤੁਤੀ

ਜਲੰਧਰ, 11 ਫਰਵਰੀ 2025 – ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਅੱਜ ਗੁਰੂਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ ਫੇਜ਼ 1, ਜਲੰਧਰ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ 'ਤੇ ਸਿੱਖ ਮਿਸ਼ਨਰੀ ਕਾਲਜ, ਸਰਕਲ ਜਲੰਧਰ ਦੀਆਂ ਲੜਕੀਆਂ ਦੇ ਕਵੀਸ਼ਰ ਜਥੇ ਵੱਲੋਂ ਗੁਰਮਤਿ ਕਵੀਸ਼ਰੀ ਰਾਹੀਂ ਹਾਜਰੀ ਭਰੀ ਗਈ, ਜਿਸ ਨੂੰ ਸੰਗਤਾਂ ਨੇ ਉਤਸ਼ਾਹ ਨਾਲ ਸਰਾਹਿਆ।


ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਹਰਮਿੰਦਰ ਸਿੰਘ ਅਤੇ ਹੋਰ ਮੈਂਬਰਾਂ ਵੱਲੋਂ ਜਥੇ ਨੂੰ ਸਨਮਾਨਿਤ ਕਰਦੇ ਹੋਏ ਸਿਰੋਪਾਓ ਭੇਂਟ ਕੀਤੇ ਗਏ। ਇਨ੍ਹਾਂ ਦੇ ਸਰਕਲ ਜਲੰਧਰ ਵੱਲੋਂ ਚਲ ਰਹੇ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ (ਜੀਰੋ ਫੀਸ) ਲਈ ਨਕਦ ਸੇਵਾ ਭੇਟ ਵੀ ਦਿੱਤੀ ਗਈ।


ਇਸ ਮੌਕੇ, ਸਰਕਲ ਇੰਚਾਰਜ ਸ੍ਰ. ਬਲਜੀਤ ਸਿੰਘ ਨੇ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਗੁਰੂ ਘਰ ਦੀ ਸੇਵਾ ਵਿੱਚ ਯੋਗਦਾਨ ਪਾਉਣ ਵਾਲਿਆਂ ਨੂੰ ਵਧਾਈ ਦਿੱਤੀ। ਸੰਗਤਾਂ ਨੇ ਵਿਸ਼ੇਸ਼ ਦੀਵਾਨ 'ਚ ਸ਼ਮੂਲੀਅਤ ਕਰਕੇ ਧਰਮਿਕ ਲਹਿਰ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ।


Posted By: SMC Bureau